5747 | DEU 31:17 | ਉਸ ਸਮੇਂ ਮੇਰਾ ਕ੍ਰੋਧ ਇਨ੍ਹਾਂ ਉੱਤੇ ਭੜਕ ਉੱਠੇਗਾ। ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ ਅਤੇ ਆਪਣਾ ਮੂੰਹ ਇਨ੍ਹਾਂ ਤੋਂ ਲੁਕਾ ਲਵਾਂਗਾ ਅਤੇ ਇਹ ਨਿਗਲ ਲਏ ਜਾਣਗੇ, ਅਤੇ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆ ਪੈਣਗੀਆਂ, ਇੱਥੋਂ ਤੱਕ ਕਿ ਇਹ ਉਸ ਦਿਨ ਆਖਣਗੇ, ‘ਕੀ ਇਨ੍ਹਾਂ ਬੁਰਿਆਈਆਂ ਦਾ ਸਾਡੇ ਉੱਤੇ ਆਉਣ ਦਾ ਕਾਰਨ ਇਹ ਨਹੀਂ ਹੈ ਕਿ ਸਾਡਾ ਪਰਮੇਸ਼ੁਰ ਸਾਡੇ ਵਿਚਕਾਰ ਨਹੀਂ ਹੈ?’ |
6765 | JDG 9:9 | ਤਦ ਜ਼ੈਤੂਨ ਦੇ ਰੁੱਖ ਨੇ ਉਨ੍ਹਾਂ ਨੂੰ ਕਿਹਾ, ‘ਭਲਾ, ਮੈਂ ਆਪਣੀ ਚਿਕਨਾਈ ਨੂੰ ਜਿਸ ਦੇ ਨਾਲ ਪਰਮੇਸ਼ੁਰ ਅਤੇ ਮਨੁੱਖ ਦਾ ਆਦਰ ਕੀਤਾ ਜਾਂਦਾ ਹੈ ਛੱਡ ਦਿਆਂ, ਅਤੇ ਜਾ ਕੇ ਰੁੱਖਾਂ ਉੱਤੇ ਝੁੱਲਦਾ ਫਿਰਾਂ?’ |
6767 | JDG 9:11 | ਪਰ ਹੰਜ਼ੀਰ ਨੇ ਉਨ੍ਹਾਂ ਨੂੰ ਕਿਹਾ, ‘ਭਲਾ, ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਰੁੱਖਾਂ ਉੱਤੇ ਝੁੱਲਦਾ ਫਿਰਾਂ?’ |
6769 | JDG 9:13 | ਤਾਂ ਅੰਗੂਰੀ ਵੇਲ ਨੇ ਉਨ੍ਹਾਂ ਨੂੰ ਕਿਹਾ, ‘ਭਲਾ, ਮੈਂ ਆਪਣੇ ਰਸ ਨੂੰ ਜਿਸ ਦੇ ਨਾਲ ਪਰਮੇਸ਼ੁਰ ਤੇ ਮਨੁੱਖ ਖੁਸ਼ ਹੁੰਦੇ ਹਨ ਛੱਡ ਦਿਆਂ, ਅਤੇ ਰੁੱਖਾਂ ਉੱਤੇ ਜਾ ਕੇ ਝੁੱਲਦੀ ਫਿਰਾਂ?’ |
26746 | JHN 14:9 | ਯਿਸੂ ਨੇ ਆਖਿਆ, “ਫ਼ਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹੁਣ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਦਾ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ?’ |